ਸਾਡੀ ਮਾਝ ਵੇਚ ਤੀ।

Monday, February 16, 2009

ਤਿੰਨ ਦਿਨ ਪਹਿਲਾਂ ਘਰ ਦੇਆਂ ਨੇ ਮਾਝ ਵੇਚ ਦਿੱਤੀ, ਮੱਝ ਉਹ ਕੱਟੀ ਸੀ ਜੇਹੜੀ ਕਰੀਬ 8 ਸਾਲ ਪਹਿਲਾਂ ਹਵੇਲੀ ਵਿਚ ਬੰਨੀ ਸੀ। ਮੱਝ ਬਡੀ ਅੜਬ ਸਬਾਹ ਦੀ ਸੀ। ਆਮ ਮਾਝ ਨਾਲੋਂ ਸੋਨੀ ਸੀ ਸ਼ਾਇਦ ਹਰ ਕਿਸੇ ਨੂੰ ਅਪਨੀ ਹੀ ਚਿਜ਼ ਵਧੀਆ ਲਗਦੀ ਹੈ ਪਰ ਉਹ ਸਚ ਮੁਚ ਸੋਨੀ ਸੀ, ਉਸ ਦਿਆ ਦੋ ਕੱਟਿਆ ਹਨ। ਤਿੰਨਾ ਦਾ ਆਪਸ ਵਿਚ ਇੰਨਾ ਪਿਆਰ ਸੀ ਕੇ ਜੇ ਤਿੰਨਾਂ ਵਿਚੋਂ ਕੋਈ ਵੀ ਅੱਖੋਂ ਓਹਲੇ ਹੋ ਜਾਂਦੀ ਤਾਂ ਕਿੱਲੇ ਤਕ ਪਟ ਦਿਂਦਆ। ਸਾਡੇ ਘਰਦੇਆਂ ਦਾ ਸਬਾਹ ਇਹੋ ਜੇਹਾ ਹੇ ਕੇ ਕਦੀ ਵੀ ਡੰਗਰਾਂ ਨੂੰ ਕੁੱਟਿਆ - ਮਾਰਿਆ ਨਹੀ ਅਤੇ ਕਦੇ ਵੀ ਟਿਕੇ ਦੇ ਜ਼ੋਰ ਤੇ ਦੁੱਧ ਚੋਆ। ਪਰ ਕਿ ਕਰ ਸਕਦੇ ਸਾਂ ਹੁਨ ਤਿੰਨ -ਤਿੰਨ ਡੰਗਰਾਂ ਨੂੰ ਪਡੇ ਨਹੀ ਪਾਏ ਜਾਨਦੇ ਸੀ। ਸੋ ਮੱਝ ਵੇਚ ਦਿੱਤੀ , 3-4 ਦਿਨ ਦੋਹਾਂ ਕੱਟਿਆਂ ਨੇ ਹੇਰਵੇ ਨਾਲ ਪਡਡੇ ਨਹੀ ਖਾਂਦੇ। ਮੱਝ ਦਾ ਹੇਰਵਾ ਕਿਤੇ ਨਾ ਕਿਤੇ ਘਰ ਦੇਆਂ ਨੂੰ ਵੀ ਹੈ। ਅੱਜ ਜਦ ਮੈਂ ਹਵੇਲੀ ਜਾਂਦਾ ਹਾਂ ਤਾਂ ਮਨ ਬਹੁਤ ਦੁਖੀ ਹੁੰਦਾ ਹੈ। ਇਨਸਾਨ ਲਈ ਡੰਗਰ ਕਿੰਨੀ ਵੱਡੀ ਕੁਰਬਾਨੀ ਦਿੰਦਾ ਹੈ । ਹੁਣ ਕਦੀ ਵੀ ਓਹ ਅਪਣ ਦਾ ਮੂੰਹ ਨਹੀ ਦੇਖ ਪਵੇ ਗਈ, ਇਸ ਗਲ ਦਾ ਮੈਨੂੰ ਬਹੁਤ ਦੁਖ ਹੈ। ਮੈਨੂੰ ਓ ਹਰ ਦਮ ਯਾਦ ਰਹੇ ਗਈ ।

ਵਾਪਸ ਆ ਗਿਆ ਹਾਂ।

Tuesday, January 27, 2009

ਕਾਫੀ ਦਿਨਾ ਬਾਦ ਲਿਖ ਰਹਿਆ ਹਾ । ਗ੍ਲ ਇੰਜ ਹੈ ਕੇ ਮਰੇ ਕੋਲ ਇਂਟਰਨੇਟ dail-up ਸੀ. ਕੁਜ ਵੀ ਲਿਖਣ ਦਾ ਦਿਲ ਨਹੀ ਕਰਦਾ ਸੀ। ਹੁਣ BSNL ਦਾ ਬ੍ਰਾਡਬੈਂਡ ਲਵਾ ਲਯਾ ਹੈ। ਕੋਸ਼ਿਸ ਏ ਰ੍ਹੇ ਗੀ ਕਿ ਕੁਜ ਨਾ ਕੁਜ ਲਿਖ ਦਾ ਰਹਾ।

IELTS

Sunday, October 5, 2008

IELTS ਜਵਾਇਨ ਕਰ ਲਈ ਹੈ। ਦੇਖੋ ਕਿ ਬਨਦਾ ਹੈ।

ਜਲੇਬੀ ਦੀ ਤਲਾਸ਼

Sunday, June 1, 2008


ਕੂਜ ਦਿਨ ਪੇਹਲਾਂ ਜਲੰਦਰ ਜਾਣ ਹੋਏਆ । ਜਲੇਬੀ ਜੰਕਸ਼ਨ ਦੇ ਅੱਗੇਉ ਲੱਘਦੇ ਸਮੇ ਜਲੇਬੀ ਖਾਣ ਦਾ ਜੀ ਕੀਤਾ ਪਰ ਟਾਇਮ ਦੀ ਘਾਟ ਕਰਕੇ ਇਹ ਹੋ ਨਾ ਸਕੀਆ । ਘਰ ਆ ਕੇ ਜਲੇਬੀ ਦੀ ਤਲਾਸ਼ ਸ਼ੁਰੂ ਹੋ ਗਈ । ਬੱਸ ਫੇਰ ਕੀ ਸੀ ਨਡਾਲੇ ਜਾ ਕੇ ਹਰ ਹਲਵਾਈ ਦੀ ਦੁਕਾਨ ਦੀ ਤਲਾਸ਼ੀ ਲਿੱਤੀ ਗਈ । ਪਰ ਅਸਫਲ ਹੀ ਰਹੇ । ਬੇਗੋਵਾਲ ਵੀ ਸ਼ਾਨਬਿਨ ਕੀਤੀ ਗਈ । ਪਰ ਕੂਜ ਹਾਸਲ ਨਾ ਹੋਇਆ । ਬੜੀ ਹੈਰਾਨੀ ਵਾਲੀ ਗੱਲ ਹੈ ਲੋਕਾਂ ਨੇ ਜਲੇਬੀਆ ਖਾਣੀਆ ਹੀ ਬੰਦ ਕਰਤੀਆ ਹਨ । ਚਲੋ ਕੁਜ ਨਹੀ ਹੁੰਦਾ ਬੇਗੋਵਾਲ ਦਾ ਮੇਲਾ ਤਾਂ ਹੈ ਇਕ ਆਖਰੀ ਉਮੀਦ ।

ਅਕਾਲੀ ਜਿੱਤ ਗਏ।

Wednesday, May 14, 2008

ਅੱਜ ਅਕਾਲੀ ਦਲ ਬਾਦਲ ਦੇ ੳਮੀਦਵਾਰ ਮਾਸਟਰ ਅਜੀਤ ਸਿੰਘ ਦੀ.ਪੀ. ਇਬਰਾਹੀਮਵਾਲ ਤੌ ਜਿਤ ਗਏ। ਅੱਜ ਜੈਪੁਰ ਵਿਚ ਕਈ ਵਿਸਫੋਟ ਹੋਏ। 70 ਲੋਕ ਇਸ ਹਮਲੇ ਵਿਚ ਮਾਰੇ ਗਏ। ਅੱਜ ਬੇਗੋਵਾਲ ਦਾ ਇਕ ਗੇਡਾ ਲੱਗ।

ਮੈਚ KINGS XI PUNJAB ਦਾ।

Monday, May 12, 2008








ਅੱਜ KXIP ਦਾ ਮੈਚ ROYAL CHALANGERS BANGALORE ਦੇ ਨਾਲ ਹੈ। RCB ਨੇ 143 ਦਾ ਟੀਚਾ ਦਿਤਾ ਹੈ। RCB ਪੇਹਲਾਂ ਹੀ 8 ਵਿਚੋ 6 ਮੈਚ ਹਾਰ ਚੁਕਾ ਹੈ। ਅੱਜ ਵੀ ਕੱਮ ਖਰਾਬ ਹੀ ਹੈ। ਬਾਕੀ ਗੱਲ ਇਹ ਹੈ ਕੀ ਹਰਭਜਨ ਸਿੰਘ ਵੀ ਪੰਜਾਬ ਦੀ ਟੀਮ ਵਿਚ ਹੋਨਾ ਚਾਹੀਦਾ ਸੀ। ਚਲੋ ਕੋਈ ਗੱਲ ਨਹੀ ਸਾਨੂੰ ਕਿ ਇਹਨਾ ਨੈ ਤੇ ਪੈਸੇ ਲੈ ਕੇ ਘੱਰਾਂ ਨੂੰ ਚਲੈ ਜਾਨਾ ਹੈ।

ਐਤਵਾਰ 11-05-2005

Sunday, May 11, 2008

ੴ ਸਤਿਗੁਰ ਪ੍ਸਾਦਿ॥
ਕੱਲ ਨੂੰ ਬਲਾਕ ਸਮਤੀ ਦੀਆ ਵੋਟਾਂ ਨੇ। ਅੱਜ ਮੈ ਕਾਫੀ ਦਿਨਾ ਬਾਦ ਬਲਾਗ ਲਿਖ ਰੈਹਾ ਹਾਂ। ਅਕਾਲੀ ਕਹਂਦੇ ਨੇ ਕੀ ਤਕੜੀ ਬਾਬੇ ਨਾਨਕ ਦੀ ਹੈ ਅੱਤੈ ਕਾਂਗਰਸ ਦਾ ਕਹਨਾ ਹੈ ਕਿ ਪਂਜਾ ਬਾਬੇ ਨਾਨਕ ਦੀ ਹੈ। ਇਹ ਤਾ ਬਾਬਾ ਨਾਨਕ ਹੀ ਜਾਨਦਾ ਹੈ ਕੀ ਸਚ ਹੈ।

ਖ਼ਾਲਸਾ ਪੰਥ ਦੇ ਜਨਮ ਦੀਆਂ ਲੱਖ-ਲੱਖ ਵਧਾਈਆਂ

Saturday, April 12, 2008


ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਵੀਰਵਾਰ ਦਾ ਦਿਨ !

Wednesday, April 9, 2008

ਸਵੇਰ ਦੇ ਦੱਸ ਵਜ ਗੈ ਨੇ । ਰੋਜ਼ ਵਨ੍ਗੁ ਅੱਜ ਵੀ ਰੋਟੀ ਖਾ ਲੀ ਆ . ਬੱਸ ਕੁਜ ਚਿਰ ਤਕ ਡਂਗਰਾ ਨੂੰ ਪਾਣੀ ਢਾਣ ਜਾਣਾ ਆ। ਬਾਕੀ ਗਲਾਂ ਬਾਦ ਵਿਚ।

ਅੱਜ ਦਾ ਦਿਨ

Tuesday, April 8, 2008

ਅੱਜ ਕੂਜ ਖਾਸ ਤੇ ਨਹੀ ਪੱਰ ਮੇਰ ਬ੍ਲੋਗ ਲਿਖਨ ਦਾ ਦਿਲ ਕਰ੍ਦ ਪ੍ਯਾ ਸੀ . ਮੈ ਬ੍ਲੋਗ ਅਪ੍ਨੀ ਪੰਜਾਬੀ ਵਦਿਅ ਕਰਨ ਲਈ ਲਿਖ੍ ਰੇਹ ਹਾ.

ਮੇਰਾ ਪਹਲਾ ਬਲਾਗ

Monday, April 7, 2008


ਦੋਸਤੋ ਇਹ ਮੇਰਾ ਪਿਹਲਾ ਪੰਜਾਬੀ ਬ੍ਲੋਗ ਹੈ . ਮੇਰਾ ਨਾ ਰਮਨਦੀਪ ਸਿੰਘ ਹੈ. ਮੈ ਪਿੰਡ ਟਾਂਡੀ ਜਿਲਾ ਕਪੂਰਥਲਾ ਦਾ ਰੇਹ੍ਨ ਵਾਲਾ ਹਾ।