ਤਿੰਨ ਦਿਨ ਪਹਿਲਾਂ ਘਰ ਦੇਆਂ ਨੇ ਮਾਝ ਵੇਚ ਦਿੱਤੀ, ਮੱਝ ਉਹ ਕੱਟੀ ਸੀ ਜੇਹੜੀ ਕਰੀਬ 8 ਸਾਲ ਪਹਿਲਾਂ ਹਵੇਲੀ ਵਿਚ ਬੰਨੀ ਸੀ। ਮੱਝ ਬਡੀ ਅੜਬ ਸਬਾਹ ਦੀ ਸੀ। ਆਮ ਮਾਝ ਨਾਲੋਂ ਸੋਨੀ ਸੀ ਸ਼ਾਇਦ ਹਰ ਕਿਸੇ ਨੂੰ ਅਪਨੀ ਹੀ ਚਿਜ਼ ਵਧੀਆ ਲਗਦੀ ਹੈ ਪਰ ਉਹ ਸਚ ਮੁਚ ਸੋਨੀ ਸੀ, ਉਸ ਦਿਆ ਦੋ ਕੱਟਿਆ ਹਨ। ਤਿੰਨਾ ਦਾ ਆਪਸ ਵਿਚ ਇੰਨਾ ਪਿਆਰ ਸੀ ਕੇ ਜੇ ਤਿੰਨਾਂ ਵਿਚੋਂ ਕੋਈ ਵੀ ਅੱਖੋਂ ਓਹਲੇ ਹੋ ਜਾਂਦੀ ਤਾਂ ਕਿੱਲੇ ਤਕ ਪਟ ਦਿਂਦਆ। ਸਾਡੇ ਘਰਦੇਆਂ ਦਾ ਸਬਾਹ ਇਹੋ ਜੇਹਾ ਹੇ ਕੇ ਕਦੀ ਵੀ ਡੰਗਰਾਂ ਨੂੰ ਕੁੱਟਿਆ - ਮਾਰਿਆ ਨਹੀ ਅਤੇ ਕਦੇ ਵੀ ਟਿਕੇ ਦੇ ਜ਼ੋਰ ਤੇ ਦੁੱਧ ਚੋਆ। ਪਰ ਕਿ ਕਰ ਸਕਦੇ ਸਾਂ ਹੁਨ ਤਿੰਨ -ਤਿੰਨ ਡੰਗਰਾਂ ਨੂੰ ਪਡੇ ਨਹੀ ਪਾਏ ਜਾਨਦੇ ਸੀ। ਸੋ ਮੱਝ ਵੇਚ ਦਿੱਤੀ , 3-4 ਦਿਨ ਦੋਹਾਂ ਕੱਟਿਆਂ ਨੇ ਹੇਰਵੇ ਨਾਲ ਪਡਡੇ ਨਹੀ ਖਾਂਦੇ। ਮੱਝ ਦਾ ਹੇਰਵਾ ਕਿਤੇ ਨਾ ਕਿਤੇ ਘਰ ਦੇਆਂ ਨੂੰ ਵੀ ਹੈ। ਅੱਜ ਜਦ ਮੈਂ ਹਵੇਲੀ ਜਾਂਦਾ ਹਾਂ ਤਾਂ ਮਨ ਬਹੁਤ ਦੁਖੀ ਹੁੰਦਾ ਹੈ। ਇਨਸਾਨ ਲਈ ਡੰਗਰ ਕਿੰਨੀ ਵੱਡੀ ਕੁਰਬਾਨੀ ਦਿੰਦਾ ਹੈ । ਹੁਣ ਕਦੀ ਵੀ ਓਹ ਅਪਣ ਦਾ ਮੂੰਹ ਨਹੀ ਦੇਖ ਪਵੇ ਗਈ, ਇਸ ਗਲ ਦਾ ਮੈਨੂੰ ਬਹੁਤ ਦੁਖ ਹੈ। ਮੈਨੂੰ ਓ ਹਰ ਦਮ ਯਾਦ ਰਹੇ ਗਈ ।
Subscribe to:
Post Comments (Atom)
0 comments:
Post a Comment